ਪਹਿਲੀ ਵਾਰ ਅਸੀਂ ਸਾਰੀਆਂ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕਾ ਅਤੇ ਵਿਦਿਆਰਥੀਆਂ ਦੇ ਆਪਸੀ ਤਾਲਮੇਲ ਲਈ ਪੂਰੀ ਤਰ੍ਹਾਂ ਸਮਰਪਿਤ "ਮੈਗਾ ਪੇਰੈਂਟਸ ਟੀਚਰਜ਼ ਮੀਟਿੰਗ" ਦਾ ਆਯੋਜਨ ਕਰ ਰਹੇ ਹਾਂ । ਇਹ ਕਹਿਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਉਹਨਾਂ ਕਿਹਾ ਕਿ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਦੇ ਸਕੂਲ ਪਹੁੰਚ ਕਿ ਇਸ "ਮੈਗਾ ਪੇਰੈਂਟਸ ਟੀਚਰਜ਼ ਮੀਟਿੰਗ" ਵਿੱਚ ਹਿੱਸਾ ਲੈਣ ।